ਬ੍ਰੇਕਫਾਸਟ ਦਾ ਸਮੇਂ ਹੋਵੇ ਜਾਂ ਫਿਰ ਲੰਚ ਦਾ, ਪਰੌਂਠੇ ਤਾਂ ਕਦੇ ਵੀ ਖਾਧੇ ਜਾ ਸਕਦੇ ਹਨ। ਜੇਕਰ ਤੁਸੀਂ ਜਾਂ ਤੁਹਾਡੇ ਪਰਿਵਾਰ 'ਚੋਂ ਕਿਸੇ ਨੂੰ ਪਰੌਂਠੇ ਬਹੁਤ ਪਸੰਦ ਹਨ ਤਾਂ ਉਸ ਲਈ ਆਲੂ ਅਤੇ ਮੂਲੀ ਦੇ ਨਹੀਂ ਸਗੋਂ ਪੋਹੇ ਦਾ ਪਰੌਂਠੇ ਬਣਾਓ। ਪੋਹੇ ਦਾ ਪਰੌਂਠਾ ਇਕ ਗੁਜਰਾਤੀ ਡਿਸ਼ ਹੈ ਜੋ ਲੋਕਾਂ ਨੂੰ ਬਹੁਤ ਪਸੰਦ ਆਉਂਦੀ ਹੈ।
ਅੱਜ ਅਸੀਂ ਤੁਹਾਨੂੰ ਪੋਹਾ ਥੇਪਲਾ ਬਣਾਉਣਾ ਸਿਖਾਵਾਂਗੇ ਜੋ ਕਿ ਪੋਹੇ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ ਪੋਹਾ ਥੇਪਲਾ ਚਟਨੀ, ਆਚਾਰ ਜਾਂ ਫਿਰ ਚਾਹ ਦੇ ਨਾਲ ਸਰਵੇ ਕੀਤਾ ਜਾ ਸਕਦਾ ਹੈ।
ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ—
ਸਮੱਗਰੀ—
ਕਣਕ ਦਾ ਆਟਾ- 1 ਕੱਪ
ਪੋਹਾ-1/2 ਕੱਪ
ਹਲਦੀ-1/4 ਚਮਚ
ਲਾਲ ਮਿਰਚ ਪਾਊਡਰ-1/2 ਚਮਚ
ਧਨੀਆ-2 ਚਮਚ
ਗਰਮ ਮਸਾਲਾ ਪਾਊਡਰ= ਚੁਟਕੀਭਰ
ਜੀਰਾ-1/2 ਚਮਚ
ਨਮਕ ਸੁਆਦਅਨੁਸਾਰ
ਤੇਲ-2 ਚਮਚ
ਪਾਣੀ-ਆਟਾ ਗੁੰਨਣ ਲਈ
ਵਿਧੀ—
ਸਭ ਤੋਂ ਪਹਿਲਾਂ ਪੋਹੇ ਨੂੰ ਧੋ ਕੇ ਹਲਕੇ ਗਰਮ ਪਾਣੀ 'ਚ 10 ਮਿੰਟ ਲਈ ਭਿਓ ਦਿਓ। ਫਿਰ ਉਸ ਨੂੰ ਨਿਚੋੜ ਕੇ ਇਕ ਪਲੇਟ 'ਚ ਰੱਖ ਲਓ। ਇਕ ਕੋਲੀ 'ਚ ਭਿੱਜਿਆ ਹੋਇਆ ਪੋਹਾ ਲੈ ਕੇ ਉਸ 'ਚ ਬਾਕੀ ਦੀ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਨਾਲ ਮਿਸਕ ਕਰ ਲਓ। ਨਾਲ ਹੀ ਕੱਟਿਆ ਹੋਇਆ ਹਰਾ ਧਨੀਆ ਵੀ ਪਾ ਲਓ। ਉਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਨਾਲ ਗੁੰਨ ਲਓ। ਇਸ ਨੂੰ ਥੋੜ੍ਹਾ ਜਿਹਾ ਕਠੋਰ ਹੀ ਗੁੰਨੋ, ਨਹੀਂ ਤਾਂ ਤੁਸੀਂ ਇਸ ਨੂੰ ਆਸਾਨੀ ਨਾਲ ਵੇਲ ਨਹੀਂ ਪਾਓਗੇ। ਹੁਣ ਆਟੇ ਦੀ ਰੋਟੀ ਤਿਆਰ ਕਰੋ। ਉਸ ਤੋਂ ਬਾਅਦ ਗਰਮ ਤਵੇ 'ਤੇ ਤੇਲ ਲਗਾ ਕੇ ਹੌਲੀ ਅੱਗ 'ਤੇ ਪਰੌਂਠੇ ਨੂੰ ਘੱਟ ਤੇਲ ਲਗਾ ਕੇ ਦੋਵੇ ਪਾਸੇ ਸੇਕ ਲਓ। ਜਦੋਂ ਪਰੌਂਠਾ ਦੋਵੇ ਪਾਸੇ ਸੇਕਿਆ ਜਾਵੇ ਤਾਂ ਤਵੇ ਤੋਂ ਉਤਾਰ ਕੇ ਚਟਨੀ, ਆਚਾਰ ਜਾਂ ਚਾਹ ਆਦਿ ਦੇ ਨਾਲ ਖਾਓ।
ਵਿਆਹ 'ਚ ਪਹਿਨੋ ਇਸ ਤਰ੍ਹਾਂ ਦਾ ਲਹਿੰਗਾ (ਤਸਵੀਰਾਂ)
NEXT STORY